ਵੋਟ ਪਾਉਣ ਲਈ ਰਜਿਸਟਰ ਕਿਵੇਂ ਕਰੀਏ

ENGਪੰਜਾਬੀ

ਬੀਸੀ ਲਿਬਰਲ ਪਾਰਟੀ ਦੇ ਸਾਰੇ ਯੋਗ ਮੈਂਬਰਾਂ ਲਈ 1 ਫ਼ਰਵਰੀ ਸ਼ਾਮ 5 ਵਜੇ ਤੋਂ ਪਹਿਲਾਂ ਰਜਿਸਟਰ ਕਰਾਉਣ ਦੀ ਲੋੜ ਹੈ।

ਰਜਿਸਟਰ ਕਰਨ ਲਈ ਕਿਰਪਾ ਕਰ ਕੇ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

 1. ਆਪਣੇ ਵੇਰਵੇ ਤਿਆਰ ਕਰੋ। ਰਜਿਸਟਰ ਕਰਨ ਲਈ ਤੁਹਾਨੂੰ ਹੇਠ ਲਿਖੀ ਜਾਣਕਾਰੀ ਦਰਜ ਕਰਨ ਦੀ ਲੋੜ ਪਏਗੀ:
  • ਅਗਲਾ ਨਾਮ
  • ਮਗਰਲਾ ਨਾਮ
  • ਜਨਮ ਸਾਲ
  • ਈਮੇਲ
  • ਫ਼ੋਨ ਨੰਬਰ
  • ਪੋਸਟਲ ਕੋਡ
 2. ਰਜਿਸਟਰ ਕਰੋ। ਹੇਠਾਂ ਦਿੱਤੇ ਰਜਿਸਟ੍ਰੇਸ਼ਨ ਬਟਨ ’ਤੇ ਕਲਿੱਕ ਕਰੋ ਅਤੇ ਆਪਣੇ ਵੇਰਵੇ ਦਰਜ ਕਰੋ।

  ਰਜਿਸਟਰ ਕਰੋ
 3. ਆਪਣਾ ਵੇਰੀਫ਼ੀਕੇਸ਼ਨ ਕੋਡ ਨੋਟ ਕਰੋ। ਤੁਸੀਂ ਆਪਣਾ ਵੇਰੀਫ਼ੀਕੇਸ਼ਨ ਕੋਡ, ਫ਼ੋਨ ਕਾਲ, ਟੈਕਸਟ ਸੁਨੇਹੇ ਜਾਂ ਦੋਵਾਂ ਰਾਹੀਂ ਡਿਲੀਵਰ ਕਰਵਾਉਣ ਦੀ ਚੋਣ ਕਰ ਸਕਦੇ ਹੋ। ਇਸ ਨੂੰ ਸੁਰੱਖਿਅਤ ਥਾਂ ’ਤੇ ਸਾਂਭਣਾ ਯਕੀਨੀ ਬਣਾਓ। ਜੇ ਤੁਸੀਂ ਆਪਣਾ ਵੇਰੀਫ਼ੀਕੇਸ਼ਨ ਕੋਡ ਭੁੱਲ ਜਾਂਦੇ ਹੋ ਤਾਂ ਤੁਸੀਂ ਇਹ ਹਮੇਸ਼ਾਂ ਮੁੜ ਪ੍ਰਾਪਤ ਕਰ ਸਕਦੇ ਹੋ।
 4. ਆਪਣਾ ਵੇਰੀਫ਼ੀਕੇਸ਼ਨ ਕੋਡ ਸਾਂਭ ਕੇ ਰੱਖੋ ਤਾਂ ਜੋ ਤੁਸੀਂ 3 - 5 ਫ਼ਰਵਰੀ ਨੂੰ ਵੋਟ ਕਰ ਸਕੋ: bclib.ca/vote ਜਾਂ ਫ਼ੋਨ ਰਾਹੀਂ 1-888-492-4763.

ਜੇਕਰ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਹਾਨੂੰ ਸਿੱਧੇ ਬੀਸੀ ਲਿਬਰਲ ਪਾਰਟੀ ਨਾਲ ਸੰਪਰਕ ਕਰਨ ਦੀ ਲੋੜ ਪਏਗੀ। ਇਹ ਆਮ ਤੌਰ ’ਤੇ ਉਨ੍ਹਾਂ ਕੋਲ ਪੁਰਾਣੀ ਜਾਣਕਾਰੀ ਹੋਣ ਕਾਰਨ ਹੁੰਦਾ ਹੈ। ਉਹਨਾਂ ਨੂੰ ਤੁਸੀਂ ਫ਼ੋਨ ਰਾਹੀਂ 1-888-492-4763 (ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਤੋਂ ਸ਼ਾਮ 5:00 ਵਜੇ PST ਸਮੇਂ ਅਨੁਸਾਰ) ’ਤੇ ਸੰਪਰਕ ਕਰ ਸਕਦੇ ਹੋ।

About Michael

Michael Lee is a BC Liberal Party leadership candidate and the MLA for Vancouver-Langara. Before entering politics, Michael was a prominent business lawyer in Vancouver, where he worked for 20 years with forestry, mining, energy, and technology companies across BC. He also has a strong record of community service for over 30 years, including with social service, educational, and children and youth organizations. A son of immigrants, Michael was born and raised in Vancouver. He and his wife Christina have three young adult children.

Contact

300-3665 Kingsway
Vancouver BC V5R 5W2